Waheguru Ji Ka Khalsa, Waheguru Ji Ke Fateh!
This morcha will start in Bakersfield, CA and travel over 350 miles to Sacramento, CA.
40 sevadaars will have the responsibility to ensure the success of the morcha. They will be volunteering for the period they can and will be walking everyday for periods that they can. During the period of their seva, all food and accommodations will be taken care of by the Jakara Movement. In addition, medical and health support
will be provided.
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਹਿ
ਸਤਿਕਾਰਯੋਗ ਸੰਗਤ ਜੀ,
ਅਸੀਂ 'ਨਿਰਭਉ ਅਤੇ ਨਿਆਂ ਮੋਰਚਾ' ਵਿੱਚ ਹਿੱਸਾ ਲੈਣ ਲਈ 40 ਸੇਵਾਦਾਰਾਂ ਦੀ ਭਾਲ ਵਿੱਚ ਹਾਂ ਜੀ। ਇਹ ਮੋਰਚਾ ਇੱਕ ਮਾਰਚ ਦੇ ਰੂਪ ਵਿੱਚ ਬੇਕਰਜ਼ਫੀਲਡ ਤੋਂ ਸ਼ੁਰੂ ਹੋ ਕੇ ਸੈਕਰਾਮੈਂਟੋ ਤੱਕ 350 ਮੀਲ ਦਾ ਸਫ਼ਰ ਤੈਅ ਕਰੇਗਾ। ਸਾਡੇ ਭਾਈਚਾਰੇ ਵਿੱਚ ਇਸ ਮੋਰਚੇ ਦੇ ਮੁੱਖ ਟੀਚੇ ਹਨ - ਪੰਥਕ ਏਕਤਾ ਜੋ ਕਿ ਸਮੇਂ ਦੀ ਲੋੜ ਹੈ ਕਿਉਂਕਿ ਭਾਵੇਂ ਸਾਡੇ ਸਿਰਾਂ ਦੇ ਮੁੱਲ ਪੈ ਰਹੇ ਹਨ, ਪਰ ਫਿਰ ਵੀ ਜ਼ਰੂਰੀ ਹੈ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ - "ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥" ਪ੍ਰਤੀ ਦੁਬਾਰਾ ਵਚਨਬੱਧ ਹੋਈਏ। ਕਮਿਊਨਿਟੀ ਤੋਂ ਬਾਹਰ ਇਸ ਮੋਰਚੇ ਦੇ ਦੋ ਟੀਚੇ ਹਨ - ਪਹਿਲਾ ਕਿ ਅਮਰੀਕੀ ਕਾਂਗਰਸ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਭਾਰਤੀ ਸਰਕਾਰ ਦੀ ਸਰਪ੍ਰਸਤੀ ਨਾਲ ਹੋਈ ਨਸਲਕੁਸ਼ੀ ਐਲਾਨ ਕਰੇ, ਅਤੇ ਦੂਸਰਾ ਵਿਦੇਸ਼ੀ ਤਾਕਤਾਂ ਅਤੇ ਏਜੰਸੀਆਂ ਤੋਂ ਸਾਰੇ ਅਮਰੀਕਨ ਨਿਵਾਸੀਆਂ ਦੇ ਬਚਾਅ ਲਈ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਾਨੂੰਨਾਂ ਨੂੰ ਫੈਡਰਲ ਅਤੇ ਸਟੇਟ ਪੱਧਰ ਉੱਤੇ ਪਾਸ ਕਰਾਉਣਾ।
ਇਸ ਮੋਰਚੇ ਦੀ ਸਫਲਤਾ ਦਾ ਬੀੜਾ ਇਨ੍ਹਾਂ 40 ਸੇਵਾਦਾਰਾਂ ਦੇ ਉੱਤੇ ਹੋਵੇਗਾ ਜੀ। ਜਿੰਨਾ ਵੀ ਸਮਾਂ ਹੋ ਸਕੇ, ਇਹ ਸੇਵਾਦਾਰ ਇਸ ਮੋਰਚੇ ਵਿੱਚ ਸ਼ਾਮਿਲ ਹੋਣਗੇ, ਅਤੇ ਆਪਣੀ ਸਮਰੱਥਾ ਮੋਰਚੇ ਦਾ ਸਫਰ ਪੈਦਲ ਪੂਰਾ ਕਰਨਗੇ। ਇਸ ਮੋਰਚੇ ਦੌਰਾਨ ਉਨ੍ਹਾਂ ਦੀ ਸੇਵਾ ਦੇ ਸਮੇਂ ਸੇਵਾਦਾਰਾਂ ਦੇ ਰਹਿਣ ਅਤੇ ਖਾਣ-ਪੀਣ ਦੀ ਜ਼ਿੰਮੇਵਾਰੀ ਜੈਕਾਰਾ ਮੂਵਮੈਂਟ ਦੀ ਹੋਵੇਗੀ। ਇਸ ਤੋਂ ਇਲਾਵਾ ਮੈਡੀਕਲ ਅਤੇ ਸਿਹਤ ਸੰਭਾਲ ਸੇਵਾਵਾਂ ਵੀ ਉਪਲਬਧ ਹੋਣਗੀਆਂ।