• ਭਾਗੀਦਾਰ ਸਹਿਮਤੀ ਫਾਰਮ

  • ਭਾਗੀਦਾਰ ਸਹਿਮਤੀ ਫਾਰਮ

    • ਭਾਗੀਦਾਰ ਸਹਿਮਤੀ ਫਾਰਮ
      ਤੁਹਾਨੂੰ ਇਸ ਖੋਜ ਅਧਿਐਨ ਵਿੱਚ ਭਾਗ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ ਜਿਸਦਾ ਸਿਰਲੇਖ ਹੈ: ਕਰੋਨਜ਼ ਐਂਡ ਕੋਲਾਈਟਿਸ ਕੈਨੇਡਾਜ਼ ਪ੍ਰਾਇਓਰਿਟੀ ਨੀਡਜ਼ ਆਫ਼ ਦਿ ਇਮੀਗ੍ਰੈਂਟ ਸਾਊਥ ਏਸ਼ੀਅਨਜ਼ ਲਿਵਿੰਗ ਵਿਦ ਕਰੋਨਜ਼ ਔਰ ਕੋਲਾਈਟਿਸ ਸਰਵੇ

    • ਇਸ ਪ੍ਰੋਜੈਕਟ ਦਾ ਮਕਸਦ ਸਭ ਤੋਂ ਮਹੱਤਵਪੂਰਨ ਜ਼ਰੂਰਤਾਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਘੱਟੋ-ਘੱਟ ਇੱਕ ਸਰੋਤ ਜਾਂ ਟੂਲ ਵਿਕਸਤ ਕਰਨਾ ਹੈ।

      ਸਰਵੇਖਣ ਦੇ ਆਖੀਰ ਵਿੱਚ, ਤੁਹਾਡੀ ਭਾਗੀਦਾਰੀ ਲਈ ਤੁਹਾਡਾ ਧੰਨਵਾਦ ਕਰਨ ਵਜੋਂ, ਤੁਹਾਨੂੰ ਤਿੰਨ $50 ਈ-ਗਿਫਟ ਕਾਰਡਾਂ ਵਿੱਚੋਂ ਇੱਕ ਜਿੱਤਣ ਲਈ ਡਰਾਅ ਵਿੱਚ ਦਾਖਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਸਰਵੇਖਣ ਦੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਸਮਝਣ ਲਈ, ਅਸੀਂ ਗਰੁੱਪ ਵਰਚੁਅਲ ਇੰਟਰਵਿਊ ਵੀ ਕਰਵਾਵਾਂਗੇ। ਸਰਵੇਖਣ ਦੇ ਆਖੀਰ ਵਿੱਚ, ਅਸੀਂ ਇਹ ਵੀ ਪੁੱਛਾਂਗੇੇ ਕਿ ਕੀ ਤੁਸੀਂ ਇਸ ਗਰੁੱਪ ਸੈਸ਼ਨ(ਨਾਂ) ਵਿੱਚ ਸ਼ਾਮਲ ਹੋਣ ਵਿੱਚ ਰੁੱਚੀ ਰੱਖਦੇ ਹੋ। ਗਰੁੱਪ ਸੈਸ਼ਨ(ਨਾਂ) ਵਿੱਚ ਭਾਗ ਲੈਣ ਲਈ ਤੁਹਾਡਾ ਧੰਨਵਾਦ ਕਰਨ ਵਜੋਂ, ਹਰੇਕ ਭਾਗੀਦਾਰ ਨੂੰ $100 ਈ-ਗਿਫਟ ਕਾਰਡ ਆਫਰ ਕੀਤਾ ਜਾਵੇੇਗਾ।

    • ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਬੇਝਿਜਕ ਹੋ ਕੇ ਸਾਡੇ ਨਾਲ ਸੰਪਰਕ ਕਰੋ:

      ਕੇਟ ਲੀ, ਵਾਈਸ-ਪ੍ਰੈਜ਼ੀਡੈਂਟ, ਰਿਸਰਚ ਐਂਡ ਪੇਸ਼ੈਂਟ ਪ੍ਰੋਗਰਾਮਜ਼, ਕਰੋਨਜ਼ ਐਂਡ ਕੋਲਾਈਟਿਸ ਕੈਨੇਡਾ, 1-800-387-1479, research@crohnsandcolitis.ca

      ਜੈਸਿਕਾ ਮੈਕਕਚਿਓਨ, CHASR, ਸਸਕੈਚਵਨ ਯੂਨੀਵਰਸਿਟੀ ਵਿਖੇ ਸਰਵੇ ਰਿਸਰਚ ਸਪੈਸ਼ਲਿਸਟ, 306-966-6525, jessica.mccutcheon@usask.ca

    ਸਰਵੇਖਣ ਦਾ ਮਨੋਰਥ ਅਤੇ ਉਦੇਸ਼:

    • ਕਰੋਨਜ਼ ਦੀ ਬਿਮਾਰੀ, ਅਲਸਰੇਟਿਵ ਕੋਲਾਈਟਿਸ, ਅਤੇ ਸੋਜਸ਼ ਵਾਲੀ ਅੰਤੜੀ ਦੀ ਬਿਮਾਰੀ (IBD) ਦੇ ਹੋਰ ਪ੍ਰਕਾਰਾਂ ਨਾਲ ਜੀ ਰਹੇ ਦੱਖਣੀ ਏਸ਼ੀਆਈ ਵਿਅਕਤੀਆਂ ਦੀਆਂ ਪੂਰੀਆਂ ਨਾ ਹੋਈਆਂ ਜ਼ਰੂਰਤਾਂ ਅਤੇ ਕਮੀਆਂ ਦੀ ਪਛਾਣ ਕਰਨਾ
    • ਇਸ ਕਮਿਊਨਿਟੀ ਲਈ ਸਰੋਤ ਜਾਂ ਟੂਲ ਵਿਕਸਤ ਕਰਨ ਵਿੱਚ ਮਦਦ ਕਰਨਾ, ਜਾਂ 'ਕਰੋਨਜ਼ ਐਂਡ ਕੋਲਾਈਟਿਸ ਕੈਨੇਡਾ' ਦੀ ਅਗਵਾਈ ਵਿੱਚ ਭਵਿੱਖ ਦੇ ਪ੍ਰੋਗਰਾਮਾਂ, ਨੀਤੀਆਂ ਅਤੇ ਤਰਜੀਹਾਂ ਨੂੰ ਆਕਾਰ ਦੇਣਾ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ IBD ਕਮਿਊਨਿਟੀ ਦੀਆਂ ਅਸਲ ਜ਼ਰੂਰਤਾਂ ਅਤੇ ਤਰਜੀਹਾਂ ਨਾਲ ਮੇਲ ਖਾਂਦੇ ਹਨ।
    • ਕੈਨੇਡਾ ਭਰ ਵਿੱਚ IBD ਵਾਲੇ ਦੱਖਣੀ ਏਸ਼ੀਆਈ ਪ੍ਰਵਾਸੀਆਂ ਲਈ ਸਿਹਤ ਸੰਭਾਲ ਸੇਵਾਵਾਂ, ਮਰੀਜ਼ਾਂ ਦੀ ਸਿੱਖਿਆ ਅਤੇ ਸਹਾਇਤਾ ਸੇਵਾਵਾਂਂ ਨੂੰ ਬਿਹਤਰ ਬਣਾਉਣ ਲਈ ਸਬੂਤ-ਅਧਾਰਤ ਸਿਫ਼ਾਰਸ਼ਾਂ ਦਾ ਵਿਕਾਸ ਕਰਨਾ।

    ਪ੍ਰਕਿਰਿਆਵਾਂ:

    • ਇਸ ਵਿੱਚ ਭਾਗ ਲੈਣ ਲਈ, ਤੁਹਾਨੂੰ IBD ਨਾਲ ਜੀਣ ਦੇ ਤੁਹਾਡੇ ਤਜ਼ਰਬਿਆਂ ਬਾਰੇ ਪੁੱਛਣ ਵਾਲਾ ਇੱਕ ਔਨਲਾਈਨ ਸਰਵੇਖਣ ਪੂਰਾ ਕਰਨਾ ਹੋਵੇਗਾ। ਇਹਨਾਂ ਵਿਸ਼ਿਆਂ ਵਿੱਚ ਲੱਛਣ ਪ੍ਰਬੰਧਨ, ਇਲਾਜ ਅਤੇ ਦਵਾਈਆਂ ਦੀ ਵਰਤੋਂ, IBD ਨੂੰ ਸਮਝਣਾ, ਜਾਣਕਾਰੀ ਇਕੱਠੀ ਕਰਨਾ, ਅਤੇ ਹੈਲਥਕੇਅਰ ਪੇਸ਼ੇਵਰਾਂ ਨਾਲ ਗੱਲਬਾਤ ਕਰਨਾ ਸ਼ਾਮਲ ਹੈ।
    • ਇਸ ਔਨਲਾਈਨ ਸਰਵੇਖਣ ਨੂੰ ਪੂਰਾ ਕਰਨ ਵਿੱਚ ਤੁਹਾਨੂੰ ਤਕਰੀਬਨ 10 ਮਿੰਟ ਲੱਗਣਗੇ।

    ਫੰਡਿੰਗ:

    ਇਸ ਸਰਵੇਖਣ ਦੀ ਲਾਗਤ ਜੌਨਸਨ ਐਂਡ ਜੌਨਸਨ ਇਨੋਵੇਟਿਵ ਮੈਡੀਸਨ ਤੋਂ ਪ੍ਰਾਪਤ ਪਾਰਟਨਰਸ਼ਿਪ ਵਾਲੀ ਗ੍ਰਾਂਟ ਰਾਹੀਂ ਕਰੋਨਜ਼ ਐਂਡ ਕੋਲਾਈਟਿਸ ਕੈਨੇਡਾ ਦੁਆਰਾ ਕਵਰ ਕੀਤੀ ਗਈ ਹੈ।

    ਸੰਭਾਵੀ ਜੋਖਮ:

    • ਇਸ ਸਰਵੇਖਣ ਵਿੱਚ ਬਹੁਤ ਘੱਟ ਜਾਂ ਕੋਈ ਜੋਖਮ ਨਹੀਂ ਹੋਣਾ ਚਾਹੀਦਾ।
    • ਕੁਝ ਵਿਅਕਤੀਆਂ ਨੂੰ IBD ਨਾਲ ਸਬੰਧਤ ਤਜ਼ਰਬਿਆਂ ਬਾਰੇ ਸੋਚਦੇ ਸਮੇਂ ਜਾਂ IBD ਤੋਂ ਪੀੜਤ ਕਿਸੇ ਵਿਅਕਤੀ ਦੀ ਦੇਖਭਾਲ ਕਰਦੇ ਸਮੇਂ ਹਲਕੀ ਮਾਨਸਿਕ ਜਾਂ ਭਾਵਨਾਤਮਕ ਪਰੇਸ਼ਾਨੀ ਹੋ ਸਕਦੀ ਹੈ।
    • ਤੁਹਾਨੂੰ ਕਿਸੇ ਵੀ ਅਜਿਹੇ ਸਵਾਲ ਦਾ ਜਵਾਬ ਦੇਣ ਦੀ ਲੋੜ ਨਹੀਂ ਹੈ ਜਿਸ ਨਾਲ ਤੁਸੀਂ ਅਸਹਿਜ ਮਹਿਸੂਸ ਕਰਦੇ ਹੋ। ਤੁਸੀਂ ਕਿਸੇ ਵੀ ਸਮੇਂ ਆਪਣਾ ਇੰਟਰਨੈੱਟ ਬ੍ਰਾਊਜ਼ਰ ਬੰਦ ਕਰਕੇ ਸਰਵੇਖਣ ਤੋਂ ਵਿਦਡ੍ਰਾਅ ਕਰ ਸਕਦੇ ਹੋ।
    • ਸਹਾਇਤਾ ਲਈ ਹੇਠ ਲਿਖੀਆਂ ਸੰਸਥਾਵਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ:
      • ਟਾਕ ਸੂਇਸਾਇਡ ਕੈਨੇਡਾ: 1-833-456-4566 ਜਾਂ 45645 'ਤੇ ਟੈਕਸਟ ਕਰੋ, https://talksuicide.ca
      • IBD-ਵਿਸ਼ੇਸ਼ ਸਪੋਰਟ: https://crohnsandcolitis.ca/Support-for-You

    ਸੰਭਾਵੀ ਲਾਭ:

    ਇਸ ਸਰਵੇਖਣ ਦੇ ਨਤੀਜੇ IBD ਨਾਲ ਜੀ ਰਹੇ ਦੱਖਣੀ ਏਸ਼ੀਆਈ ਵਿਅਕਤੀਆਂ ਦੀਆਂ ਪੂਰੀਆਂ ਨਾ ਹੋਈਆਂ ਜ਼ਰੂਰਤਾਂ ਅਤੇ ਅਸਲ ਜੀਵਨ ਦੇ ਤਜ਼ਰਬਿਆਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਲਈ ਮੁੱਖ ਜਾਣਕਾਰੀ ਪ੍ਰਦਾਨ ਕਰਨਗੇ।
    ਤੁਹਾਡਾ ਸੁਝਾਅ ਤੁਹਾਡੀ ਸਪੋਰਟ ਲਈ ਸਰੋਤ ਵਿਕਸਤ ਕਰਨ ਅਤੇ ਕਰੋਨਜ਼ ਐਂਡ ਕੋਲਾਈਟਿਸ ਕੈਨੇਡਾ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਸਰਵਿਸਾਂ ਅਤੇ ਪ੍ਰੋਗਰਾਮਾਂ ਲਈ ਸਿਫ਼ਾਰਸ਼ਾਂ ਨੂੰ ਆਕਾਰ ਦੇਣ ਵਿੱਚ ਮੁੱਖ ਭੂਮਿਕਾ ਨਿਭਾਏਗਾ।

    ਗੁਪਤਤਾ:

    • ਜਦੋਂ ਤੱਕ ਤੁਸੀਂ ਫਾਲੋ-ਅੱਪ ਗਤੀਵਿਧੀਆਂ ਲਈ ਆਪਣੀ ਸੰਪਰਕ ਜਾਣਕਾਰੀ ਪ੍ਰਦਾਨ ਨਹੀਂ ਕਰਦੇ ਉਦੋਂ ਤੱਕ ਇਸ ਸਰਵੇਖਣ ਵਿੱਚ ਤੁਹਾਡੀ ਭਾਗੀਦਾਰੀ ਗੁਮਨਾਮ ਰਹੇਗੀ।
    • ਜਿਹੜੇ ਭਾਗੀਦਾਰ ਫਾਲੋ-ਅੱਪ ਗਤੀਵਿਧੀਆਂ ਲਈ ਆਪਣੀ ਸੰਪਰਕ ਜਾਣਕਾਰੀ ਪ੍ਰਦਾਨ ਕਰਨਾ ਚੁਣਦੇ ਹਨ, ਉਨ੍ਹਾਂ ਕੋਲ ਉਹ ਜਾਣਕਾਰੀ ਉਨ੍ਹਾਂ ਦੇ ਸਰਵੇਖਣ ਜਵਾਬਾਂ ਨਾਲ ਲਿੰਕ ਕੀਤੀ ਗਈ ਹੋਵੇਗੀ, ਇਸਦਾ ਮਤਲਬ ਹੈ ਕਿ ਉਹ ਹੁਣ ਗੁਮਨਾਮ ਨਹੀਂ ਰਹਿਣਗੇ। ਇਹ ਲਿੰਕ ਭਵਿੱਖ ਦੇ ਸੰਪਰਕ ਲਈ ਜ਼ਰੂਰੀ ਹੈ, ਪਰ ਨਿੱਜੀ ਜਾਣਕਾਰੀ ਪਾਸਵਰਡ-ਸੁਰੱਖਿਅਤ ਰਹੇਗੀ ਅਤੇ ਸਿਰਫ਼ ਸਰਵੇਖਣ ਟੀਮ ਦੇ ਅਧਿਕਾਰਤ ਮੈਂਬਰਾਂ ਲਈ ਹੀ ਪਹੁੰਚਯੋਗ ਹੋਵੇਗੀ।
    • ਇਸ ਸਰਵੇਖਣ ਨੂੰ ਵੌਕਸਕੋ ਦੁਆਰਾ ਹੋਸਟ ਕੀਤਾ ਗਿਆ ਹੈ। ਤੁਹਾਡਾ ਡੇਟਾ ਕੈਨੇਡਾ ਵਿੱਚ ਸਥਿਤ ਸੁਵਿਧਾਵਾਂ (ਸਰਵਰਾਂ) ਵਿੱਚ ਸਟੋਰ ਕੀਤਾ ਜਾਵੇਗਾ। ਵੌਕਸਕੋ ਦੀ ਪ੍ਰਾਈਵੇਸੀ ਪਾਲਿਸੀ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਇੱਥੇ ਜਾਓ: https://www.voxco.com/privacy-policy
    • ਇਕੱਠੇ ਕੀਤੇ ਡੇਟਾ ਨੂੰ ਕਰੋਨਜ਼ ਐਂਡ ਕੋਲਾਈਟਿਸ ਕੈਨੇਡਾ ਵੈੱਬਸਾਈਟ 'ਤੇ ਉਪਲਬਧ ਇੱਕ ਜਨਤਕ ਰਿਪੋਰਟ ਬਣਾਉਣ ਲਈ ਵਰਤਿਆ ਜਾ ਸਕਦਾ ਹੈ, ਅਤੇ ਇਸਨੂੰ ਅਕਾਦਮਿਕ ਸੰਦਰਭ ਵਿੱਚ ਪ੍ਰਕਾਸ਼ਿਤ ਜਾਂ ਪੇਸ਼ ਵੀ ਕੀਤਾ ਜਾ ਸਕਦਾ ਹੈ। ਗੁਮਨਾਮ ਟਿੱਪਣੀਆਂ ਨੂੰ ਵੀ ਓਪਨ-ਐਂਡ ਜਵਾਬਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।

    ਡੇਟਾ ਸਟੋਰੇਜ

    ਇਸ ਸਰਵੇਖਣ ਤੋਂ ਪ੍ਰਾਪਤ ਡੇਟਾਸੈੱਟ ਲਈ CHASR ਅਤੇ ਕਰੋਨਜ਼ ਐਂਡ ਕੋਲਾਈਟਿਸ ਕੈਨੇਡਾ ਜ਼ਿੰਮੇਵਾਰ ਹੋਣਗੇ। ਇਹ ਡੇਟਾ ਸਸਕੈਚਵਨ ਯੂਨੀਵਰਸਿਟੀ ਦੇ ਸੁਰੱਖਿਅਤ ਡੇਟਾਸਟੋਰ ਸਰਵਰ (ਰੋਜ਼ਾਨਾ ਬੈਕਅੱਪ ਦੇ ਨਾਲ) ਅਤੇ ਵਨਡਰਾਈਵ ਸਰਵਰ 'ਤੇ ਅਣਮਿੱਥੇ ਸਮੇਂ ਲਈ ਸਟੋਰ ਕੀਤਾ ਜਾਵੇਗਾ, ਅਤੇ ਸਿਰਫ਼ ਸਰਵੇਖਣ ਟੀਮ ਕੋਲ ਹੀ ਇਸ ਤੱਕ ਪਹੁੰਚ ਹੋਵੇਗੀ।

    ਸਰਵੇਖਣ ਵਿੱਚੋਂ ਵਿਦਡ੍ਰਾਅ ਕਰਨ ਦਾ ਅਧਿਕਾਰ:

    • ਇਸ ਸਰਵੇਖਣ ਵਿੱਚ ਭਾਗੀਦਾਰੀ ਸਵੈਇੱਛਤ ਹੈ। 
    • ਤੁਸੀਂ ਆਪਣੇ ਬ੍ਰਾਊਜ਼ਰ ਨੂੰ ਬੰਦ ਕਰਕੇ ਕਿਸੇ ਵੀ ਸਮੇਂ ਸ਼ਾਮਲ ਨਾ ਹੋਣ ਦਾ ਫੈਸਲਾ ਕਰ ਸਕਦੇ ਹੋ। ਅਧੂਰੇ ਸਰਵੇਖਣਾਂ ਦਾ ਡਾਟਾ ਸੰਭਾਲ ਕੇ ਨਹੀਂ ਰੱਖਿਆ ਜਾਵੇਗਾ।
    • ਇੱਕ ਵਾਰ ਜਦੋਂ ਤੁਹਾਡਾ ਸਰਵੇਖਣ ਜਮ੍ਹਾ ਹੋ ਜਾਂਦਾ ਹੈ, ਜੇ ਤੁਸੀਂ ਇਸਨੂੰ ਗੁਮਨਾਮ ਰੂਪ ਵਿੱਚ ਜਮ੍ਹਾ ਕਰਦੇ ਹੋ, ਤਾਂ ਅਸੀਂ ਤੁਹਾਡਾ ਡੇਟਾ ਵਿਦਡ੍ਰਾਅ ਨਹੀਂ ਕਰ ਸਕਦੇ। ਜੇਕਰ ਤੁਸੀਂ ਫਾਲੋ-ਅੱਪ ਲਈ ਆਪਣੀ ਸੰਪਰਕ ਜਾਣਕਾਰੀ ਪ੍ਰਦਾਨ ਕੀਤੀ ਹੈ, ਤਾਂ ਤੁਸੀਂ ਸਰਵੇਖਣ ਪੂਰਾ ਕਰਨ ਦੇ ਇੱਕ ਹਫ਼ਤੇ ਦੇ ਅੰਦਰ ਆਪਣਾ ਡੇਟਾ ਵਿਦਡ੍ਰਾਅ ਕਰਨ ਲਈ jessica.mccutcheon@usask.ca 'ਤੇ ਈਮੇਲ ਕਰ ਸਕਦੇ ਹੋ।

    ਮੁਆਵਜ਼ਾ:

    • ਸਰਵੇਖਣ ਦੇ ਆਖੀਰ ਵਿੱਚ, ਤੁਹਾਡੀ ਭਾਗੀਦਾਰੀ ਲਈ ਧੰਨਵਾਦ ਵਜੋਂ, ਤੁਹਾਨੂੰ ਤਿੰਨ $50 ਈ-ਗਿਫਟ ਕਾਰਡਾਂ ਵਿੱਚੋਂ ਇੱਕ ਜਿੱਤਣ ਲਈ ਡਰਾਅ ਵਿੱਚ ਦਾਖਲ ਹੋਣ ਦਾ ਮੌਕਾ ਦਿੱਤਾ ਜਾਵੇਗਾ।
    • ਡਰਾਅ ਵਿੱਚ ਭਾਗ ਲੈਣਾ ਵਿਕਲਪਿਕ ਹੈ, ਅਤੇ ਤੁਹਾਡੀ ਨਿੱਜੀ ਜਾਣਕਾਰੀ ਤੁਹਾਡੇ ਸਰਵੇਖਣ ਦੇ ਜਵਾਬਾਂ ਨਾਲ ਲਿੰਕ ਨਹੀਂ ਕੀਤੀ ਜਾਵੇਗੀ। ਮਾਣ ਭੱਤੇ ਦੇ ਭੁਗਤਾਨਾਂ ਦੇ ਰਿਕਾਰਡ ਵਜੋਂ ਇਕੱਠੀ ਕੀਤੀ ਗਈ ਕੋਈ ਵੀ ਨਿੱਜੀ ਜਾਣਕਾਰੀ CHASR ਦੁਆਰਾ ਬਾਕੀ ਡੇਟਾ ਤੋਂ ਵੱਖਰੀ ਰੱਖੀ ਜਾਵੇਗੀ ਅਤੇ ਯੂਨੀਵਰਸਿਟੀ ਆਫ਼ ਸਸਕੈਚਵਨ ਦੇ ਵਿੱਤੀ ਆਡਿਟ ਦੀ ਸੂਰਤ ਵਿੱਚ ਇਸਨੂੰ 7 ਸਾਲਾਂ ਲਈ ਰੱਖਿਆ ਜਾ ਸਕਦਾ ਹੈ।
    • ਜੇ ਤੁਸੀਂ ਸਰਵੇਖਣ ਪੂਰਾ ਕਰਨ ਤੋਂ ਪਹਿਲਾਂ ਹੀ ਵਿਦਡ੍ਰਾਅ ਕਰਨ ਦੀ ਚੋਣ ਕਰਦੇ ਹੋ, ਤਾਂ ਵੀ ਤੁਸੀਂ ਸਰਵੇਖਣ ਪ੍ਰਬੰਧਕ ਨਾਲ jessica.mccutcheon@usask.ca 'ਤੇ ਸੰਪਰਕ ਕਰਕੇ ਆਪਣੇ ਨਾਮ ਅਤੇ ਈਮੇਲ ਪਤੇ ਨਾਲ ਵਿਦਡ੍ਰਾਅ ਕਰਨ ਦੇ ਇੱਕ ਹਫ਼ਤੇ ਦੇ ਅੰਦਰ ਡਰਾਅ ਵਿੱਚ ਸ਼ਾਮਲ ਹੋ ਸਕਦੇ ਹੋ।
    • ਇੱਕ ਵਾਰ ਸਰਵੇਖਣ ਖਤਮ ਹੋਣ ਤੋਂ ਬਾਅਦ, ਜੇਤੂਆਂ ਦੀ ਚੋਣ ਬੇਤਰਤੀਬੇ ਢੰਗ ਨਾਲ ਕੀਤੀ ਜਾਵੇਗੀ ਅਤੇ ਉਹਨਾਂ ਨਾਲ ਈਮੇਲ ਰਾਹੀਂ ਸੰਪਰਕ ਕੀਤਾ ਜਾਵੇਗਾ।

    ਫਾਲੋ-ਅੱਪ:

    • ਇਸ ਸਰਵੇਖਣ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਦੀ ਵਰਤੋਂ ਭਵਿੱਖ ਦੀਆਂ ਗਤੀਵਿਧੀਆਂ, ਪ੍ਰੋਗਰਾਮਿੰਗ, ਵਕਾਲਤ ਅਤੇ IBD ਨਾਲ ਸਬੰਧਤ ਹੈਲਥਕੇਅਰ ਨੂੰ ਬਿਹਤਰ ਬਣਾਉਣ ਦੇ ਯਤਨਾਂ ਲਈ ਕੀਤੀ ਜਾਵੇਗੀ।
    • ਇਸ ਸਰਵੇਖਣ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਨੂੰ ਕਰੋਨਜ਼ ਐਂਡ ਕੋਲਾਈਟਿਸ ਕੈਨੇਡਾ ਦੀ 2028 ਇਮਪੈਕਟ ਆਫ਼ IBD ਇਨ ਕੈਨੇਡਾ ਰਿਪੋਰਟ ਵਿੱਚ ਸ਼ਾਮਲ ਕੀਤਾ ਜਾਵੇਗਾ, ਜੋ ਕਿ 2028 ਦੀ ਸਪਰਿੰਗ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ। ਰਿਪੋਰਟ ਲਈ, ਕਰੋਨਜ਼ ਐਂਡ ਕੋਲਾਈਟਿਸ ਕੈਨੇਡਾ ਦੀ ਵੈੱਬਸਾਈਟ  https://crohnsandcolitis.ca/ 'ਤੇ ਜਾਓ; ਇਹ ਰਿਪੋਰਟ 2028 ਦੀ ਸਪਰਿੰਗ ਵਿੱਚ ਉਪਲਬਧ ਹੋਵੇਗੀ।

    ਸਵਾਲ ਜਾਂ ਚਿੰਤਾਵਾਂ:

    • ਪੰਨੇ ਦੇ ਸਿਖਰ 'ਤੇ ਦਿੱਤੀ ਗਈ ਜਾਣਕਾਰੀ ਦੀ ਵਰਤੋਂ ਕਰਕੇ ਸਾਡੀ ਟੀਮ ਨਾਲ ਸੰਪਰਕ ਕਰੋ।
    • ਇਸ ਰਿਸਰਚ ਪ੍ਰੋਜੈਕਟ ਨੂੰ ਸਸਕੈਚਵਨ ਯੂਨੀਵਰਸਿਟੀ ਦੇ ਬਿਹੇਵੀਅਰਲ ਰਿਸਰਚ ਐਥਿਕਸ ਬੋਰਡ ਦੁਆਰਾ ਨੈਤਿਕ ਆਧਾਰ 'ਤੇ ਪ੍ਰਵਾਨਗੀ ਦਿੱਤੀ ਗਈ ਹੈ। ਇੱਕ ਭਾਗੀਦਾਰ ਵਜੋਂ ਆਪਣੇ ਅਧਿਕਾਰਾਂ ਸੰਬੰਧੀ ਕਿਸੇ ਵੀ ਸਵਾਲ ਲਈ, ਤੁਸੀਂ ਰਿਸਰਚ ਐਥਿਕਸ ਦਫ਼ਤਰ ਰਾਹੀਂ ਕਮੇਟੀ ਨਾਲ ਸੰਪਰਕ ਕਰ ਸਕਦੇ ਹੋ: ethics.office@usask.ca; 306-966-2975; ਸ਼ਹਿਰ ਤੋਂ ਬਾਹਰ ਦੇ ਭਾਗੀਦਾਰ ਟੋਲ-ਫ੍ਰੀ ਨੰਬਰ 1-888-966-2975 'ਤੇ ਕਾਲ ਕਰ ਸਕਦੇ ਹਨ।

    ਇਸ ਪ੍ਰਸ਼ਨਾਵਲੀ ਨੂੰ ਭਰ ਕੇ ਅਤੇ ਜਮ੍ਹਾਂ ਕਰਕੇ, ਇਹ ਮੰਨਿਆ ਜਾਵੇਗਾ ਕਿ ਤੁਸੀਂ ਮੁਫ਼ਤ ਅਤੇ ਸੂਚਿਤ ਸਹਿਮਤੀ ਦਿੱਤੀ ਹੈ, ਜੋ ਇਹ ਦਰਸਾਉਂਦੀ ਹੈ ਕਿ ਤੁਸੀਂ ਇਸ ਸਰਵੇਖਣ ਵਿੱਚ ਭਾਗੀਦਾਰੀ ਦੀਆਂ ਉਪਰੋਕਤ ਸ਼ਰਤਾਂ ਨੂੰ ਸਮਝਦੇ ਹੋ। ਜੇ ਤੁਸੀਂ ਇੱਕ ਦੇਖਭਾਲਕਰਤਾ ਹੋ, ਤਾਂ ਤੁਸੀਂ ਉਸ ਵਿਅਕਤੀ ਨਾਲ ਸਰਵੇਖਣ ਬਾਰੇ ਗੱਲਬਾਤ ਕੀਤੀ ਹੈ ਜਿਸਦੀ ਤੁਸੀਂ ਦੇਖਭਾਲ ਕਰਦੇ ਹੋ, ਜਿਸਨੇ ਤੁਹਾਨੂੰ ਆਪਣੀ ਜਾਣਕਾਰੀ ਸਾਂਝੀ ਕਰਨ ਲਈ ਸਹਿਮਤੀ ਦਿੱਤੀ ਹੈ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਇਸ ਪੰਨੇ ਨੂੰ ਆਪਣੇ ਰਿਕਾਰਡਾਂ ਲਈ ਪ੍ਰਿੰਟ ਕਰ ਲਵੋ ਜਾਂ ਸੇਵ ਕਰ ਲਵੋ।

  • ਮੈਂ ਸਹਿਮਤ ਹਾਂ*
  • ਕਿਰਪਾ ਕਰਕੇ ਧਿਆਨ ਦਿਓ, ਇਹ ਸਰਵੇਖਣ ਸਿਰਫ਼ ਉਨ੍ਹਾਂ ਲਈ ਉਪਲਬਧ ਹੈ ਜੋ ਸਹਿਮਤ ਹਨ ਅਤੇ ਸਹਿਮਤੀ ਦਿੰਦੇ ਹਨ।

  • Should be Empty: